ਅੰਨਗੜ੍ਹ ਪੁਲਿਸ ਚੌਂਕੀ ਵਿੱਚ ਹੋਇਆ ਹਾਈ ਵੋਲਟੇਜ ਡਰਾਮਾ

ਅੰਮ੍ਰਿਤਸਰ ਦੇ ਅੰਨਗੜ ਪੁਲਿਸ ਚੌਂਕੀ ਵਿੱਚ ਇੱਕ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਜਿੱਥੇ ਇੱਕ ਵਿਅਕਤੀ ਜਿਸਦਾ ਨਾਮ ਨਰੇਸ਼ ਕੁਮਾਰ ਹੈ ਉਸ ਵੱਲੋ ਤਿੰਨ ਵਿਆਹ ਕਰਵਾਏ ਗਏ ਜਦੋਂ ਇਸਦੀ ਪਹਿਲੀ ਪਤਨੀ ਨੂੰ ਪਤਾ ਲੱਗਾ ਤੇ ਉਹ ਵੀ ਇਸ ਦੇ ਨਵੇਂ ਸੁਸਰਾਲ ਪਹੁੰਚ ਗਈਆਂ ਤੇ ਕਾਫ਼ੀ ਬਹਿਸਬਾਜ਼ੀ ਤੋਂ ਬਾਅਦ ਮਾਮਲਾ ਪੁਲਸ ਅਨਗੜ੍ਹ ਚੌਕੀ ਪਹੁੰਚ ਗਿਆ ਜਿੱਥੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਤੇ ਤਿੰਨ ਵਿਆਹ ਕਰਾਉਣ ਵਾਲੇ ਨਰੇਸ਼ ਕੁਮਾਰ ਲਾੜੇ ਦੇ ਚਪੇੜਾਂ ਵੀ ਵਜੀਆ

ਇਸ ਮੌਕੇ ਗੱਲਬਾਤ ਕਰਦੇ ਹੋਏ ਸਤੀਸ਼ ਕੁਮਾਰ ਨੇ ਦੱਸਿਆ ਕਿ ਅਸੀਂ ਆਪਣੀ ਲੜਕੀ ਦਾ ਵਿਆਹ 2015 ਵਿਚ ਇਸ ਨਰੇਸ਼ ਕੁਮਾਰ ਨਾਲ ਕੀਤਾ ਸੀ ਜਿਸ ਸੰਬਧੀ ਇਹਨਾ ਇਕ ਵਿਆਹ ਅਤੇ ਤਲਾਕ ਦੀ ਜਾਣਕਾਰੀ ਸਾਂਝੀ ਕੀਤੀ ਸੀ ਪਰ ਹੁਣ ਇਕ ਤੀਸਰੀ ਔਰਤ ਸਾਡੇ ਘਰ ਆ ਕੇ ਇਸਦੀ ਪਤਨੀ ਹੌਣ ਦਾ ਦਾਅਵਾ ਕਰ ਰਹੀ ਹੈ ਜਿਸਦੇ ਚਲਦੇ ਅਸੀ ਪੁਲਿਸ ਕੌਲ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਹਾਂ।

ਇਸ ਸੰਬਧੀ ਪੁਲਿਸ ਮੁਲਾਜਮਾ ਨੇ ਕਿਹਾ ਕਿ ਅਜੇ ਉਹਨਾ ਕੌਲ ਇਹ ਸ਼ਿਕਾਇਤ ਆਈ ਹੈ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

See also  ਰਾਮ ਰਹੀਮ 40 ਦਿਨਾਂ ਪੈਰੋਲ ਕੱਟ ਕੇ ਮੁੜ ਸਲਾਖਾਂ ਪਿੱਛੇ