ਅਮਰੀਕਾ ਵਿਚ ਔਰਤ ਨੇ 13 ਮਹੀਨਿਆਂ ਵਿੱਚ ਦੋ ਵਾਰ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ

ਦੁਨੀਆਂ ਵਿਚ ਕਈ ਵਾਰ ਅਜਿਹੇ ਚਮਤਕਾਰ ਹੁੰਦੇ ਹਨ ਜੋ ਲੋਕਾਂ ਦੀ ਸੋਚ ਤੋਂ ਪਰੇ ਹਨ। ਇਕ ਔਰਤ ਨੇ ਕੁਦਰਤ ਦੇ ਸਭ ਤੋਂ ਵੱਡੇ ਨਿਯਮ ਦੀ ‘ਉਲੰਘਣਾ’ ਕੀਤੀ। ਅਸੀਂ ਜਾਣਦੇ ਹਾਂ ਕਿ ਇਨਸਾਨੀ ਬੱਚਾ ਮਾਂ ਦੀ ਕੁੱਖ ਵਿੱਚ ਨੌਂ ਮਹੀਨੇ ਰਹਿੰਦਾ ਹੈ ਤੇ ਫਿਰ ਜਨਮ ਲੈਂਦਾ ਹੈ,ਅਮਰੀਕਾ ਵਿਚ ਇਕ ਔਰਤ ਨੇ 13 ਮਹੀਨਿਆਂ ਵਿੱਚ ਦੋ ਵਾਰ ਜੁੜਵਾ ਬੱਚਿਆਂ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਔਰਤ ਨੇ 13 ਮਹੀਨਿਆਂ ਵਿਚ ਚਾਰ ਬੱਚਿਆਂ ਨੂੰ ਜਨਮ ਦੇ ਕੇ ਡਾਕਟਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ। ਉਸ ਨੇ ਦੋ ਵਾਰ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਇਸ ਖਾਸ ਸਥਿਤੀ ਨੂੰ ‘ਮੋਮੋ ਟਵਿਨਸ’ ਕਿਹਾ ਜਾਂਦਾ ਹੈ। ਜਿਸ ਵਿੱਚ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ।

ਬ੍ਰਿਟਨੀ ਅਤੇ ਫ੍ਰੈਂਕੀ ਐਲਬਾ ਦੇ ਸਿਰਫ ਇਕ ਸਾਲ ਪਹਿਲਾਂ ਜੁੜਵਾ ਬੱਚੇ ਟਸਕਾਲੂਸਾ, ਅਲਾਬਾਮਾ ਵਿੱਚ ਹੋਏ ਸਨ। 6 ਮਹੀਨੇ ਬਾਅਦ ਹੀ ਪਤਨੀ ਨੇ ਦੁਬਾਰਾ ਜੁੜਵਾ ਬੱਚਿਆਂ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਔਰਤ ਜਿਸ ਨੇ 13 ਮਹੀਨਿਆਂ ਵਿਚ ਦੋ ਵਾਰ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ, ਬ੍ਰਿਟਨੀ ਨੇ ਪਹਿਲਾ ਜੁੜਵਾ ਲੜਕਿਆਂ ਲੇਵੀ ਅਤੇ ਲੂਕਾ ਨੂੰ ਜਨਮ ਦਿੱਤਾ ਅਤੇ ਛੇ ਮਹੀਨਿਆਂ ਬਾਅਦ ਉਸ ਨੇ ਜੁੜਵਾ ਧੀਆਂ ਲਿਡੀਆ ਅਤੇ ਲਿਲੀ ਨੂੰ ਜਨਮ ਦਿੱਤਾ, ਦੂਜੀ ਗਰਭ-ਅਵਸਥਾ ਬਹੁਤ ਹੀ ਘੱਟ ਸੀ, ਨਾਲ ਹੀ ਖਤਰਾ ਵੀ ਜ਼ਿਆਦਾ ਸੀ। ਇਸ ਲਈ ਵਿਸ਼ੇਸ਼ ਸਾਵਧਾਨੀ ਦੀ ਲੋੜ ਸੀ। ਇਸੇ ਕਾਰਨ ਬ੍ਰਿਟਨੀ ਨੂੰ ਕਰੀਬ 50 ਦਿਨ ਹਸਪਤਾਲ ‘ਚ ਰਹਿਣਾ ਪਿਆ। ਤਾਂ ਜੋ ਹਰ ਪਲ ਉਨ੍ਹਾਂ ‘ਤੇ ਨਜ਼ਰ ਰੱਖੀ ਜਾ ਸਕੇ।

ਬ੍ਰਿਟਨੀ ਕਹਿੰਦੀ ਹੈ ਇਹ ਦਿਨ ਬਹੁਤ ਚੁਣੌਤੀਪੂਰਨ ਸਨ। ਉਨ੍ਹਾਂ ਦੀ ਜਾਨ ਅਤੇ ਬੱਚਿਆਂ ਦੀ ਜਾਨ ਨੂੰ ਲਗਾਤਾਰ ਖ਼ਤਰਾ ਬਣਿਆ ਰਹਿੰਦਾ ਸੀ। ਪਰ ਕਿਸਮਤ ਨੇ ਸਾਥ ਦਿੱਤਾ ਅਤੇ ਸਭ ਕੁਝ ਠੀਕ ਠਾਕ ਹੋ ਗਿਆ ਅਤੇ ਪਰਿਵਾਰ ਵਿਚ ਖੁਸ਼ੀਆਂ ਛਾ ਗਈਆਂ।

See also  ਅਕਾਲੀ ਦਲ ਨੇ ਕੇਜਰੀਵਾਲ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਪੀਲ ਰੱਦ ਕਰਨ ਦੀ ਕੀਤੀ ਨਿਖੇਧੀ

post by parmvir singh