ਅਨਾਜ ਮੰਡੀ ਦੇ ਵਿੱਚ ਹੋਈ ਹਫੜਾ-ਦਫੜੀ,

ਨਾਭਾ ਦੀ ਅਨਾਜ ਮੰਡੀ ਵਿੱਚ ਉਦੋਂ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਬੈਂਕ ਦੀ ਕੈਸ਼ ਵੈਨ ਆ ਕੇ ਬੈਂਕ ਦੇ ਗੇਟ ਕੋਲ ਰੁਕੀ ਤਾਂ ਮੌਕੇ ਤੇ ਸਕਿਓਰਟੀ ਗਾਰਡ ਦੀ ਬੰਦੂਕ ਧਰਤੀ ਤੇ ਗਿਰ ਪਈ ਅਤੇ ਮੌਕੇ ਤੇ ਬੰਦੂਕ ਵਿਚੋ ਗੋਲੀ ਨਿਕਲ ਕੇ ਸਾਹਮਣੇ ਖੜ੍ਹੇ ਟਰੈਕਟਰ ਦੇ ਟਾਇਰ ਵਿੱਚ ਜਾ ਵੱਜੀ ਅਤੇ ਮੌਕੇ ਤੇ ਹੀ ਟੈਰ ਦੀ ਹਵਾ ਨਿਕਲ ਗਈ। ਗਨੀਮਤ ਇਹ ਰਹੀ ਕਿ ਮੰਡੀ ਵਿੱਚ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਵਿੱਚ ਚਹਿਲ ਪਹਿਲ ਬਹੁਤ ਰਹਿੰਦੀ ਹੈ ਅਤੇ ਜੇਕਰ ਗੋਲੀ ਕਿਤੇ ਹੋਰ ਲੱਗ ਜਾਂਦੀ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਮੌਕੇ ਤੇ ਸਕਿਊਟੀਗਾਰਡ ਨੇ ਟਰੈਕਟਰ ਦੇ ਮਾਲਕ ਨੂੰ 5 ਹਜ਼ਾਰ ਰੁਪਏ ਦੇ ਕੇ ਆਪਣਾ ਖਹਿੜਾ ਛੁਡਾ ਲਿਆ।

See also  ਕੁੱਟ ਮਾਰ ਦੀ ਵੀਡਿਓ ਵੀਅਰਲ ਹੋਣ ਕਾਰਨ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ।